ਚੰਡੀਗੜ੍ਹ — ਵੱਡੇ-ਵੱਡੇ ਸ਼ਹਿਰਾਂ, ਜਿਥੇ ਦੂਰ-ਦੂਰ ਤੱਕ ਹਰਿਆਲੀ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ ਸੀ ਅੱਜਕੱਲ੍ਹ ਹੈਂਗਿੰਗ ਗਾਰਡਨ ਨੇ ਇਸ ਦੀ ਕਮੀ ਪੂਰੀ ਕਰ ਦਿੱਤੀ ਹੈ। ਇਸ ਨੂੰ ਬਣਾਉਣਾ ਕੋਈ ਔਖਾ ਕੰਮ ਨਹੀਂ, ਬਸ ਜ਼ਰੂਰਤ ਹੈ ਸਿਰਫ ਸ਼ੌਕ ਦੀ।
ਹੈਂਗਿੰਗ ਗਾਰਡਨ
- ਇਸ ਤਰ੍ਹਾਂ ਦੇ ਬਗੀਚੇ 'ਚ ਜ਼ਮੀਨ 'ਤੇ ਪੌਦਾ ਲਗਾਉਣ ਦੀ ਜ਼ਰੂਰਤ ਨਹੀਂ ਹੁੰਦੀ । ਇਸ ਲਈ ਛੋਟੇ ਗਮਲਿਆਂ ਨੂੰ ਹੁੱਕ ਜਾਂ ਨੈੱਟ ਦੀ ਸਹਾਇਤਾ ਨਾਲ ਟੰਗ ਸਕਦੇ ਹੋ। ਇਸ ਨਾਲ ਬਾਲਕੋਣੀ ਦੀ ਜਗ੍ਹਾਂ ਬੱਚ ਜਾਂਦੀ ਹੈ ਅਤੇ ਹਰਿਆਲੀ ਵੀ ਭਰਪੂਰ ਮਿਲਦੀ ਹੈ।
- ਇਸ ਨੂੰ ਸਜਾਉਣ ਲਈ ਬਾਜ਼ਾਰ 'ਚ ਤਰ੍ਹਾਂ-ਤਰ੍ਹਾਂ ਦਾ ਸਮਾਨ ਮਿਲਦਾ ਹੈ, ਜਿਸ ਨਾਲ ਤੁਸੀਂ ਆਪਣੇ ਬਗੀਚੇ ਨੂੰ ਸੁੰਦਰ ਬਣਾ ਸਕਦੇ ਹੋ।
- ਇਨ੍ਹਾਂ ਨੂੰ ਤਰਤੀਬ ਵਾਰ ਲਗਾਉਣਾ ਜ਼ਰੂਰੀ ਹੁੰਦਾ ਹੈ ਤਾਂ ਹੀ ਇਹ ਸੁੰਦਰ ਲੱਗ ਸਕਦੇ ਹਨ।
- ਅੱਜਕੱਲ੍ਹ ਬਾਜ਼ਾਰ ਕਈ ਤਰ੍ਹਾਂ ਦੇ ਕੰਟੇਨਰ ਮਿਲਦੇ ਹਨ ਜੋ ਕਿ ਦੇਖਣ ਨੂੰ ਸ਼ੋਅ ਪੀਸ ਦੀ ਤਰ੍ਹਾਂ ਹੀ ਲਗਦੇ ਹਨ।
- ਪੰਛੀਆਂ ਨੂੰ ਪਾਣੀ ਅਤੇ ਦਾਣਾ ਪਾਉਣ ਲਈ ਵੀ ਕਈ ਤਰ੍ਹਾਂ ਦੀਆਂ ਚੀਜ਼ਾ ਬਾਜ਼ਾਰ 'ਚ ਮਿਲ ਜਾਂਦੀਆਂ ਹਨ।
- ਇਸ ਤਰ੍ਹਾਂ ਦੇ ਬਗੀਚੇ ਉਹ ਪੌਦੇ ਲਗਾਉਣੇ ਚਾਹੀਦੇ ਹਨ ਜਿਨ੍ਹਾਂ ਨੂੰ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਨਾ ਹੋਵੇ। ਪਾਣੀ ਦੇਣ ਨਾਲ ਦੋ ਤਿੰਨ ਦਿਨ ਲੰਘ ਜਾਣ।
ਆਖਰ ਕਿਉਂ ਫੋਨ ਸੁਣਨ ਤੋਂ ਪਹਿਲਾਂ ਬੋਲਿਆ ਜਾਂਦਾ ਹੈ ਹੈਲੋ, ਜਾਣੋ ਇਸ ਦਾ ਕਾਰਨ?
NEXT STORY